ਰਾਵੀ ਦਰਿਆ (Ravi River Flood) ਵਿੱਚ ਪਾਣੀ ਵਧਣ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ਹੜ੍ਹ ਆਉਣ ਕਾਰਨ ਗੁਆਂਢੀ ਦੇਸ਼ ਪਾਕਿਸਤਾਨ (Pakistan) ਵਿੱਚ ਸਿੱਖ ਤੀਰਥ ਅਸਥਾਨ ਵੱਲ ਜਾਣ ਵਾਲਾ ਕਰਤਾਰਪੁਰ ਲਾਂਘਾ ਤਿੰਨ ਦਿਨਾਂ ਲਈ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਹੈ। ਕਰਤਾਰਪੁਰ ਸਾਹਿਬ ਗੁਰਦੁਆਰੇ (Kartarpur Sahib Gurudwara) ਜਾਣ ਲਈ 94 ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਸ਼ੁੱਕਰਵਾਰ ਨੂੰ 25 ਸ਼ਰਧਾਲੂ ਡੇਰਾ ਬਾਬਾ ਨਾਨਕ (Derababa Nanak) ਪੁੱਜੇ ਸਨ, ਜਿਨ੍ਹਾਂ ਨੂੰ ਦੂਰਬੀਨ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵਾਪਸ ਭੇਜ ਦਿੱਤਾ ਗਿਆ।
.
High water in Raavi river, Kartarpur Sahib corridor closed for now.
.
.
.
#flashflood #punjabnews #heavyrain